ਹਰੀ ਸਿੰਘ ਨਲੂਆ
ਹਰੀ ਸਿੰਘ ਨਲੂਆ ਨੇ 17 ਅਕਤੂਬਰ 1836 ਨੂੰ ਜਮਰੌਦ ਕਿਲੇ ਦੀ ਨੀਂਹ ਰੱਖ ਕੇ ਆਸ-ਪਾਸ ਹੋਰ ਛੋਟੇ ਕਿਲਿਆਂ-ਬੁਰਜਹਰੀ ਸਿੰਘ, ਕਿਲਾ ਬਾੜਾ ਅਤੇ ਕਿਲਾ ਮਿਚਨੀ ਆਦਿ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ। ਜਦੋਂ ਇਨ੍ਹਾਂ ਕਿਲਿਆਂ ਦੇ ਨਿਰਮਾਣ ਦੀ ਖ਼ਬਰ ਕਾਬਲ ਅਫ਼ਗਾਨੀਆਂ ਪਾਸ ਪੁੱਜੀ ਤਾਂ ਉਨ੍ਹਾਂ ਨੂੰ ਇਹ ਸਮਝਣ 'ਚ ਜ਼ਿਆਦਾ ਦੇਰ ਨਾ ਲੱਗੀ ਕਿ ਹੁਣ ਸ. ਨਲੂਆ ਪਿਸ਼ਾਵਰ ਤੋਂ ਬਾਅਦ ਜਲਾਲਾਬਾਦ ਅਤੇ ਕਾਬਲ ਨੂੰ ਖਾਲਸਾ ਰਾਜ ਵਿਚ ਮਿਲਾਉਣ ਦੀ ਤਿਆਰੀ ਵਿਚ ਹਨ। ਇਸ 'ਤੇ ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਗਾਜ਼ੀਆਂ ਦੇ ਇਕ ਬਹੁਤ ਭਾਰੀ ਲਸ਼ਕਰ ਸਹਿਤ ਮਿਰਜ਼ਾ ਸਮੀ ਖ਼ਾਨ ਨੂੰ ਆਪਣਾ ਲਇਬੁਲ ਸਲਤਨਤ ਮੁਕੱਰਰ ਕਰਕੇ 15 ਅਪ੍ਰੈਲ 1837 ਨੂੰ ਖਾਲਸੇ 'ਤੇ ਚੜ੍ਹਾਈ ਕਰਨ ਲਈ ਤੋਰ ਦਿੱਤਾ। ਓਧਰ ਇਕ ਪਾਸੇ ਸਰਹੱਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲਿਆਂ ਦੇ ਨਿਰਮਾਣ ਵਿਚ ਦਿਨ-ਰਾਤ ਜੁਟੇ ਰਹਿਣ ਕਰਕੇ ਸ. ਹਰੀ ਸਿੰਘ ਨਲੂਆ ਥਕੇਵੇਂ ਦੇ ਕਾਰਨ ਪਿਸ਼ਾਵਰ ਦੇ ਕਿਲੇ ਵਿਚ ਬੀਮਾਰ ਪਏ ਹੋਏ ਸਨ ਅਤੇ ਵੈਦਾਂ ਨੇ ਉਨ੍ਹਾਂ ਨੂੰ ਕਿਤੇ ਵੀ ਜਾਣ ਤੋਂ ਮਨ੍ਹਾ ਕਰਕੇ ਆਰਾਮ ਕਰਨ ਲਈ ਕਿਹਾ ਹੋਇਆ ਸੀ। ਦੂਜੇ ਪਾਸੇ ਲਾਹੌਰ ਵਿਚ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮਾਰੋਹ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਅੰਗਰੇਜ਼ ਅਫ਼ਸਰਾਂ, ਰਾਜਿਆਂ-ਮਹਾਰਾਜਿਆਂ ਤੇ ਨਵਾਬਾਂ ਨੂੰ ਪ੍ਰਭਾਵਿਤ ਕਰਨ ਲਈ ਪਿਸ਼ਾਵਰ ਤੋਂ ਵੱਡੀ ਗਿਣਤੀ ਵਿਚ ਫੌਜ ਮੰਗਵਾ ਲਈ ਗਈ ਸੀ। ਸ. ਨਲੂਆ ਦੁਆਰਾ ਨਿਯੁਕਤ ਕੀਤੇ ਕਿਲਾ ਜਮਰੌਦ ਦੇ ਕਿਲੇਦਾਰ ਅਤੇ ਉਨ੍ਹਾਂ ਦੇ ਗੋਦ ਲਏ ਪੁੱਤਰ ਸ. ਮਹਾਸਿੰਘ ਮੀਰਪੁਰੀਏ ਵਲੋਂ ਰੋਜ਼ਾਨਾ ਅਫ਼ਗਾਨੀਆਂ ਵਲੋਂ ਜੰਗੀ ਤਿਆਰੀਆਂ ਦੀਆਂ ਖ਼ਬਰਾਂ ਪਹੁੰਚ ਰਹੀਆਂ ਸਨ। ਸ. ਮੀਰਪੁਰੀਏ ਨੇ ਕਿਲੇ 'ਚੋਂ ਸ. ਨਲੂਆ ਪਾਸ ਲਿਖਤੀ ਸੁਨੇਹਾ ਭੇਜਿਆ, ਜਿਸ ਵਿਚ ਉਸ ਨੇ ਫੌਜ ਦੀ ਮੰਗ ਕੀਤੀ। ਸ. ਨਲੂਆ ਨੇ ਉਸ ਦੇ ਖ਼ਤ ਸਮੇਤ ਆਪਣੇ ਵਲੋਂ ਇਕ ਅਰਜ਼ੀ ਲਿਖਵਾ ਕੇ ਮਹਾਰਾਜਾ ਪਾਸ ਜਲਦੀ ਨਾਲ ਲਾਹੌਰ ਭਿਜਵਾ ਦਿੱਤੀ, ਜਿਸ ਵਿਚ ਉਨ੍ਹਾਂ ਪਿਸ਼ਾਵਰ ਦੀ ਫੌਜ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ। ਇਹ ਸੁਨੇਹਾ 26 ਅਪ੍ਰੈਲ ਦੀ ਦੁਪਹਿਰ ਰਾਜਾ ਧਿਆਨ ਸਿੰਘ ਪਾਸ ਪਹੁੰਚ ਗਿਆ ਪਰ ਉਸ ਨੇ ਇਸ ਬਾਰੇ ਜਾਣਕਾਰੀ ਮਹਾਰਾਜਾ ਨੂੰ ਨਾ ਦਿੱਤੀ, ਜਿਸ ਕਾਰਨ 30 ਅਪ੍ਰੈਲ ਤਕ ਵੀ ਲਾਹੌਰ ਦਰਬਾਰ ਵਲੋਂ ਪਿਸ਼ਾਵਰ ਕੋਈ ਜਵਾਬ ਨਾ ਪਹੁੰਚਿਆ। ਓਧਰ ਅਫਗਾਨ 27 ਅਪ੍ਰੈਲ ਨੂੰ ਦੱਰਾ ਖ਼ੈਬਰ ਦੇ ਪੂਰਬੀ ਸਿਰੇ 'ਤੇ ਪਹੁੰਚ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਸ. ਨਲੂਆ ਦੇ ਕਿਲੇ ਵਿਚ ਮੌਜੂਦ ਨਾ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਅਤੇ ਅਗਲੇ ਦਿਨ 28 ਅਪ੍ਰੈਲ ਨੂੰ ਉਨ੍ਹਾਂ ਨੇ ਕਿਲੇ 'ਤੇ ਗੋਲੇ ਦਾਗ਼ਣੇ ਸ਼ੁਰੂ ਕਰ ਦਿੱਤੇ। ਇਸ ਗੋਲਾਬਾਰੀ ਦੇ ਜਵਾਬ ਵਿਚ ਸ. ਮਹਾਸਿੰਘ ਨੇ ਵੀ ਕਿਲੇ 'ਚੋਂ ਅਫ਼ਗਾਨੀਆਂ ਉੱਪਰ ਗੋਲਾਬਾਰੀ ਸ਼ੁਰੂ ਕਰਵਾ ਦਿੱਤੀ। ਇਸ ਗੋਲਾਬਾਰੀ ਦਾ ਸਿਲਸਿਲਾ ਰਾਤ ਦਾ ਹਨੇਰਾ ਹੋਣ ਤਕ ਚਲਦਾ ਰਿਹਾ। ਦੂਜੇ ਦਿਨ ਵੀ ਅਫ਼ਗਾਨੀਆਂ ਨੇ ਦਿਨ ਚੜ੍ਹਦਿਆਂ ਹੀ ਕਿਲੇ ਉੱਪਰ ਤੋਪਾਂ ਦੇ ਗੋਲੇ ਦਾਗ਼ਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਕਿਲੇ ਵਿਚ ਮੌਜੂਦ 1,000 ਖਾਲਸਾ ਫੌਜ ਦਾ ਅਫ਼ਗਾਨੀਆਂ ਦੇ 30,000 ਲਸ਼ਕਰ ਅੱਗੇ ਜ਼ਿਆਦਾ ਦੇਰ ਤਕ ਡਟੇ ਰਹਿਣਾ ਅਸੰਭਵ ਸੀ ਪਰ ਫਿਰ ਵੀ ਖਾਲਸਾ ਫੌਜ ਦੇ ਹੌਸਲੇ ਬੁਲੰਦ ਰਹੇ ਅਤੇ ਉਹ ਅਫ਼ਗਾਨੀਆਂ ਉੱਪਰ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ। 30 ਅਪ੍ਰੈਲ ਨੂੰ ਅਫ਼ਗਾਨੀ ਕਿਲੇ ਦੀ ਬਾਹਰੀ ਬਾਹੀ ਨੂੰ ਤੋਪਾਂ ਦੇ ਗੋਲਿਆਂ ਨਾਲ ਗਿਰਾਉਣ ਵਿਚ ਕਾਮਯਾਬ ਹੋ ਗਏ। ਕਿਲੇ ਦੀ ਅੰਦਰੂਨੀ ਹਾਲਤ ਅਤੇ ਬਾਹਰੋਂ ਫੌਜੀ ਮਦਦ ਬਾਰੇ ਸ. ਨਲੂਆ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਸੀ। ਖਾਲਸੇ ਦਾ ਅੰਤਿਮ ਸੰਦੇਸ਼ ਸ. ਨਲੂਆ ਤਕ ਪਹੁੰਚਾਉਣ ਲਈ ਇਕ ਬੀਬੀ ਹਰਸ਼ਰਨ ਕੌਰ ਪਠਾਨਣੀ ਦਾ ਭੇਸ ਬਣਾ ਕੇ ਰਾਤੋ-ਰਾਤ ਕਿਲੇ 'ਚੋਂ ਨਿਕਲ ਕੇ 30 ਅਪ੍ਰੈਲ ਨੂੰ ਪਿਸ਼ਾਵਰ ਪਹੁੰਚ ਗਈ। ਜਦੋਂ ਮਹਾਸਿੰਘ ਦਾ ਖ਼ਤ ਸ. ਨਲੂਆ ਪਾਸ ਪਹੁੰਚਿਆ ਤਾਂ ਬਿਨਾਂ ਆਪਣੀ ਬੀਮਾਰੀ ਅਤੇ ਪ੍ਰਾਣਾਂ ਦੀ ਪਰਵਾਹ ਕਰਦਿਆਂ ਉਹ ਉੱਠ ਖੜ੍ਹੇ ਹੋਏ। ਇਥੋਂ ਹੀ ਉਨ੍ਹਾਂ ਸ. ਮਹਾਸਿੰਘ ਵਲੋਂ ਲਿਖੇ ਅੰਤਿਮ ਖ਼ਤ ਦੇ ਨਾਲ ਹੀ ਆਪਣੇ ਵਲੋਂ ਇਕ ਖ਼ਤ ਲਿਖ ਕੇ ਮਹਾਰਾਜਾ ਪਾਸ ਲਾਹੌਰ ਭਿਜਵਾ ਦਿੱਤਾ। ਸ. ਨਲੂਆ ਨੇ ਤੁਰੰਤ ਪਿਸ਼ਾਵਰ ਕਿਲੇ ਵਿਚਲੀ ਫੌਜ ਨੂੰ ਜਮਰੌਦ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ। ਬੁਰਜ ਹਰੀ ਸਿੰਘ ਦੇ ਨਜ਼ਦੀਕ ਪਹੁੰਚ ਕੇ ਸ. ਨਲੂਆ ਨੇ ਫੌਜ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ। ਓਧਰ ਜਦੋਂ ਅਫ਼ਗਾਨੀ ਕਿਲੇ ਉੱਪਰ ਕਬਜ਼ਾ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਸਨ ਤਾਂ ਬਿਲਕੁਲ ਉਸੇ ਮੌਕੇ ਸ. ਨਲੂਆ ਨੇ ਜਮਰੌਦ ਪਹੁੰਚ ਕੇ ਅਫ਼ਗਾਨੀਆਂ 'ਤੇ ਅਜਿਹਾ ਹਮਲਾ ਕੀਤਾ ਕਿ ਵੇਖਦਿਆਂ ਹੀ ਵੇਖਦਿਆਂ ਜਮਰੌਦ ਦੇ ਕਿਲੇ ਦੇ ਬਾਹਰ ਦੂਰ-ਦੂਰ ਤਕ ਅਫ਼ਗਾਨੀਆਂ ਦੇ ਧੜ ਤੋਂ ਅਲੱਗ ਹੋਏ ਸਿਰ ਨਜ਼ਰ ਆ ਰਹੇ ਸਨ। ਸ. ਨਲੂਆ ਦੇ ਜਵਾਨਾਂ ਨੇ ਭੱਜਦੇ ਹੋਏ ਅਫ਼ਗਾਨੀਆਂ ਪਾਸੋਂ ਉਨ੍ਹਾਂ ਦੀਆਂ 14 ਵੱਡੀਆਂ ਤੋਪਾਂ ਵੀ ਖੋਹ ਲਈਆਂ। ਇਸ ਤੋਂ ਬਾਅਦ ਜਦੋਂ ਸ. ਨਲੂਆ ਆਪਣੀ ਫੌਜ ਨੂੰ ਆਰਾਮ ਦੇਣ ਲਈ ਕੈਂਪ ਵਿਚ ਭੇਜਣ ਦੀ ਸੋਚ ਰਹੇ ਸਨ ਤਾਂ ਉਸੇ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ. ਨਿਧਾਨ ਸਿੰਘ ਪੰਜ ਹੱਥਾ ਸਿਰਫ਼ 1500 ਸਿਪਾਹੀਆਂ ਨੂੰ ਨਾਲ ਲੈ ਕੇ ਅਫ਼ਗਾਨੀਆਂ ਨੂੰ ਅੱਗੇ ਲਗਾ ਕੇ ਦੌੜਾਉਂਦਾ ਹੋਇਆ ਦੱਰਾ ਖ਼ੈਬਰ ਦੇ ਅੰਦਰ ਕਾਫੀ ਦੂਰ ਤਕ ਨਿਕਲ ਚੁੱਕਿਆ ਹੈ। ਇਸ 'ਤੇ ਉਸ ਨੂੰ ਵਾਪਸ ਲਿਆਉਣ ਲਈ ਸ. ਨਲੂਆ ਨੂੰ ਵੀ ਤੁਰੰਤ ਉਸ ਦੇ ਪਿੱਛੇ ਜਾਣਾ ਪਿਆ। ਓਧਰੋਂ ਸ਼ਮਸਉੱਦੀਨ ਖ਼ਾਨ ਨੇ 2000 ਜੰਗੀ ਸਿਪਾਹੀਆਂ ਨਾਲ ਦੱਰਾ ਖ਼ੈਬਰ ਵਿਚ ਪਹੁੰਚ ਕੇ ਅਫ਼ਗਾਨੀਆਂ ਨੂੰ ਖਾਲਸੇ ਨਾਲ ਯੁੱਧ ਲਈ ਪ੍ਰੇਰਿਆ। ਉਸ ਸਮੇਂ ਸ. ਨਲੂਆ ਸਰਕਮਰ (ਰਤੀ ਚੱਟਾਨ) ਦੇ ਸਥਾਨ 'ਤੇ ਸਨ। ਇਥੇ ਇਕ ਚੱਟਾਨ ਵਿਚ ਗੁਫਾ ਬਣੀ ਹੋਈ ਸੀ, ਜਿਸ ਵਿਚ ਲੁਕੇ ਹੋਏ ਗਾਜ਼ੀਆਂ ਨੇ ਸ. ਨਲੂਆ ਉੱਪਰ ਗੋਲੀ ਚਲਾ ਦਿੱਤੀ। ਇਕ ਗੋਲੀ ਉਨ੍ਹਾਂ ਦੀ ਛਾਤੀ ਵਿਚ ਲੱਗੀ ਅਤੇ ਇਕ ਪੱਟ ਵਿਚ। ਜ਼ਖ਼ਮੀ ਹੁੰਦਿਆਂ ਹੀ ਸ. ਨਲੂਆ ਨੇ ਬੜੇ ਹੌਸਲੇ ਤੋਂ ਕੰਮ ਲਿਆ ਅਤੇ ਸ. ਅਮਰ ਸਿੰਘ ਖੁਰਦ ਨੂੰ ਸ. ਨਿਧਾਨ ਸਿੰਘ ਦੀ ਮਦਦ ਲਈ ਭੇਜ ਕੇ ਆਪਣਾ ਘੋੜਾ ਕਿਲਾ ਜਮਰੌਦ ਵੱਲ ਮੋੜ ਲਿਆ। ਕਿਲੇ ਵਿਚ ਪਹੁੰਚਣ ਤੋਂ ਬਾਅਦ ਉਨ੍ਹਾਂ ਸ. ਮਹਾਸਿੰਘ ਮੀਰਪੁਰੀਏ ਨੂੰ ਆਖਿਆ ਕਿ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਇਸ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਹਾਂ। ਸ. ਨਲੂਆ ਨੂੰ ਆਪਣੇ ਅੰਤ ਸਮੇਂ ਦੇ ਪਾਸ ਆਉਣ ਦਾ ਗਿਆਨ ਹੋ ਗਿਆ ਤਾਂ ਉਨ੍ਹਾਂ ਮਹਾਸਿੰਘ ਨੂੰ ਪਾਸ ਬੁਲਾਇਆ ਅਤੇ ਕਿਹਾ ਕਿ ਸਾਰੀ ਫੌਜ ਸਰਕਾਰ ਦੀ ਪੂਰੀ-ਪੂਰੀ ਵਫ਼ਾਦਾਰ ਤੇ ਨਮਕ ਹਲਾਲ ਹੋ ਕੇ ਰਹੇ ਅਤੇ ਮੇਰੀ ਮੌਤ ਦੀ ਖ਼ਬਰ ਲਾਹੌਰ ਤੋਂ ਮਦਦ ਆਉਣ ਤਕ ਗੁਪਤ ਰੱਖੀ ਜਾਵੇ। ਬਸ ਇਸ ਤੋਂ ਬਾਅਦ ਕੁਝ ਹੋਰ ਸ਼ਬਦ ਕਹਿ ਕੇ ਇਸ ਬੱਬਰ ਸ਼ੇਰ ਦੀ ਆਵਾਜ਼ ਮੱਧਮ ਪੈ ਗਈ ਅਤੇ ਸਿੱਖ ਰਾਜ ਦੇ ਸਤੰਭ ਇਸ ਬਹਾਦਰ ਜਰਨੈਲ ਨੇ 30 ਅਪ੍ਰੈਲ 1837 ਨੂੰ ਆਪਣੇ ਪ੍ਰਾਣ ਤਿਆਗ ਦਿੱਤੇ। ਮੁਨਸ਼ੀ ਸੋਹਣ ਲਾਲ, ਉਮਦਾਤੁੱਤਵਾਰੀਖ਼, ਦਫ਼ਤਰ ਸੋਇਮ, ਹਿੱਸਾ ਚੁਹਾਰਮ, ਸਫ਼ਾ 397 'ਤੇ ਲਿਖਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ 6 ਮਈ ਨੂੰ ਰੋਹਤਾਸ ਦੇ ਮੁਕਾਮ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਸ. ਨਲੂਆ 30 ਅਪ੍ਰੈਲ ਨੂੰ ਹੀ ਸ਼ਹੀਦ ਹੋ ਗਏ ਹਨ। ਇਹ ਖ਼ਬਰ ਸੁਣਦਿਆਂ ਹੀ ਪਹਿਲਾਂ ਤਾਂ ਗੁੱਸੇ ਨਾਲ ਉਨ੍ਹਾਂ ਦਾ ਚਿਹਰਾ ਇਕਦਮ ਲਾਲ ਸੁਰਖ਼ ਹੋ ਗਿਆ ਅਤੇ ਫਿਰ ਇਕਦਮ ਆਪਣੇ ਸੁਭਾਅ ਦੇ ਉਲਟ ਆਪਣੇ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਦੀ ਮੌਤ ਦਾ ਇੰਨਾ ਜ਼ਿਆਦਾ ਦੁੱਖ ਪ੍ਰਗਟ ਕੀਤਾ ਕਿ ਵੇਖਣ ਵਾਲੇ ਵੀ ਸਭ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਕੁਝ ਦੇਰ ਦੀ ਚੁੱਪ ਤੋਂ ਬਾਅਦ ਉਨ੍ਹਾਂ ਇੰਨਾ ਹੀ ਕਿਹਾ, ''ਮੇਰੇ ਬਹਾਦਰ ਜਰਨੈਲ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਅੱਜ ਖਾਲਸਾ ਰਾਜ ਦੇ ਮਜ਼ਬੂਤ ਕਿਲੇ ਦਾ ਬੁਰਜ ਢਹਿ ਗਿਆ।''
- ਸੁਰਿੰਦਰ ਕੋਛੜ

No comments:
Post a Comment