ਕਰਤਾਰਪੁਰ ਸਾਹਿਬ ਲਾਂਘਾ ਅੱਧੀ ਸਦੀ 'ਚ ਵੀ ਨਹੀਂ ਤਹਿ ਹੋ ਸਕਿਆ ਡੇਢ ਮੀਲ ਦਾ ਪੈਂਡਾ
ਸੁਰਿੰਦਰ ਕੋਛੜ
ਅੰਗਰੇਜ਼ ਦੀ ਸੰਨ 1947 'ਚ ਹਿੰਦ-ਪਾਕਿ ਦਰਮਿਆਨ ਵੰਡ ਵਾਲੀ ਖਿੱਚੀ ਲੱਛਮਣ-ਰੇਖਾ ਨੇ ਦੋਵਾਂ ਮੁਲਕਾਂ ਦੀ ਆਪਸੀ ਦੂਰੀ ਐਨੀ ਲੰਬੀ ਕਰ ਦਿੱਤੀ ਹੈ ਕਿ ਮਹਜ਼ ਢੇਡ ਮੀਲ (ਤਿੰਨ ਕਿਲੋਮੀਟਰ) ਦਾ ਸਫ਼ਰ ਕਰਨ ਲੱਗਿਆਂ ਹੀ ਅੱਧੀ ਸਦੀ ਤੋਂ ਵਧੇਰੇ ਦਾ ਸਮਾਂ ਲੰਘ ਗਿਆ ਹੈ, ਪਰ ਇਹ ਪੈਂਡਾ ਅਜੇ ਵੀ ਮੁਕਦਾ ਨਜ਼ਰ ਨਹੀਂ ਆ ਰਿਹਾ। ਗੱਲ ਕਰ ਰਹੇ ਹਾਂ ਸਿੱਖ ਧਰਮ ਦੀ ਅਕੀਦਤ ਦੇ ਕੇਂਦਰ ਅਤੇ ਹਿੰਦੂ-ਮੁਸਲਿਮ ਅਤੇ ਸਿੱਖਾਂ ਦੀ ਆਪਸੀ ਸਾਂਝ ਦੇ ਪ੍ਰਤੀਕ ਸ੍ਰੀ ਕਰਤਾਰਪੁਰ ਸਾਹਿਬ (ਨਾਰੋਵਾਲ) ਦੀ।
ਸ੍ਰੀ ਕਰਤਾਰਪੁਰ ਸਾਹਿਬ ਉਹ ਮੁਕੱਦਸ ਅਸਥਾਨ ਹੈ, ਜਿਥੋਂ ਜਾਤਿ-ਪਾਤਿ ਅਤੇ ਉਚ-ਨੀਚ ਦੇ ਹਨੇਰੇ 'ਚ ਡੁੱਬੇ ਇਸ ਸੰਸਾਰ ਨੂੰ ਚਾਨਣ ਦੀ ਰਾਹ ਵਿਖਾ ਕੇ ਸਤਿ ਨਾਮ ਦੀ ਪ੍ਰਚਾਰ ਫੇਰੀ ਕਰਦੇ ਹੋਏ ਗੁਰੂ ਨਾਨਕ ਸਾਹਿਬ 70 ਸਾਲ 4 ਮਹੀਨੇ ਦੀ ਆਯੂ ਭੋਗ ਕੇ ਪ੍ਰਮਾਤਮਾ ਵਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਂਦੇ ਹੋਏ 22 ਸਤੰਬਰ 1539, 23 ਅੱਸੂ ਵਦੀ 10, 1596 ਨੂੰ ਅਕਾਲ ਪੁਰਖ ਪਾਸ ਚਲੇ ਗਏ।
ਵਿਦਵਾਨਾਂ ਦਾ ਲਿਖਣਾ ਹੈ ਕਿ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਮਤਭੇਦ ਪੈਦਾ ਹੋ ਗਏ। ਹਿੰਦੂ ਕਹਿੰਦੇ ਸਨ ਕਿ ਇਹ ਸਾਡੇ ਸੰਤ ਹਨ, ਅਸੀਂ ਇਨ੍ਹਾਂ ਦੇ ਸਰੀਰ ਦਾ ਦਾਹ ਸੰਸਕਾਰ ਕਰਾਂਗੇ। ਮੁਸਲਮਾਨ ਕਹਿੰਦੇ ਇਹ ਸਾਡੇ ਪੀਰ ਹਨ, ਅਸੀਂ ਸ਼ਰਹ ਅਨੁਸਾਰ ਇਨ੍ਹਾਂ ਨੂੰ ਦਫਨ ਕਰਾਂਗੇ। ਕੁਝ ਸਿਆਣੇ ਲੋਕਾਂ ਦੇ ਕਹਿਣ 'ਤੇ ਜਦੋਂ ਗੁਰੂ ਨਾਨਕ ਸਾਹਿਬ ਦੀ ਪਵਿਤਰ ਦੇਹ ਤੋਂ ਚਾਦਰ ਚੁੱਕੀ ਗਈ ਤਾਂ ਉਥੇ ਫੁੱਲਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਮਤਭੇਦ ਨਿਪਟਾਉਣ ਲਈ ਚਾਦਰ ਬਰਾਬਰ ਪਾੜੀ ਗਈ। ਹਿੰਦੂਆਂ ਨੇ ਅੱਧੀ ਚਾਦਰ ਦਾ ਪੂਰੇ ਅਦਬ ਨਾਲ ਸੰਸਕਾਰ ਕਰ ਦਿੱਤਾ ਅਤੇ ਉਸੇ ਸਥਾਨ 'ਤੇ 'ਸੰਤ ਨਾਨਕ ਦੇਵ ਦੀ ਸਮਾਧ' ਬਣਾ ਲਈ। ਮੁਸਲਮਾਨਾਂ ਨੇ ਅੱਧੀ ਚਾਦਰ ਦਫ਼ਨਾ ਕੇ ਨਾਨਕ ਪੀਰ ਦੀ ਮਜ਼ਾਰ ਬਣਾ ਲਈ, ਜੋ ਅੱਜ ਵੀ ਕਾਇਮ ਹੈ।
ਕੁਝ ਵਿਦਵਾਨਾਂ ਦਾ ਲਿਖਣਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਦੇ ਦੇਸ਼ ਟੁਰ ਗਏ ਤਾਂ ਮੁਸਲਮਾਨਾਂ ਨੇ ਗੁਰੂ ਜੀ ਦੀ ਅੰਤਮ ਯਾਦਗਾਰ ਵਜੋਂ ਇਕ ਮਸੀਤ ਬਣਵਾਈ, ਇਕ ਖੂਹ ਲੁਆਇਆ ਅਤੇ ਇਕ ਮਕਤਬ ਵੀ ਸਥਾਪਤ ਕੀਤਾ ਸੀ। ਕਲਾਨੌਰ ਦੇ ਅਹਿਲਕਾਰ ਦੁਨੀ ਚੰਦ ਕਰੋੜੀ ਦਾ ਗੁਰੂ ਨਾਨਕ ਦੇਵ ਜੀ ਪ੍ਰਤੀ ਹੰਕਾਰ ਟੁੱਟਣ 'ਤੇ ਉਸ ਨੇ 100 ਘੁਮਾ ਜ਼ਮੀਨ ਉਹਨਾਂ ਨੂੰ ਭੇਟ ਕੀਤੀ। ਪੰਥ ਰਤਨ ਗਿਆਨੀ ਗਿਆਨ ਸਿੰਘ ਅਨੁਸਾਰ 13 ਮਾਘ ਸੰਮਤ 1572 ਨੂੰ ਗੁਰੂ ਨਾਨਕ ਸਾਹਿਬ ਨੇ ਬਕਾਇਦਾ ਮੋਹਰੀ ਗੱਡ ਕੇ ਕਰਤਾਰਪੁਰ ਦੀ ਨੀਂਹ ਰੱਖੀ।
ਗੁਰਦੁਆਰਾ ਸਾਹਿਬ ਦੇ ਨਾਲ ਹੀ ਦੁਨੀ ਚੰਦ ਨੇ ਇਕ ਧਰਮਸ਼ਾਲਾ ਵੀ ਬਣਵਾਈ, ਜੋ ਅਲੋਪ ਹੋ ਚੁਕੀ ਹੈ। ਬਾਅਦ ਵਿਚ ਗੁਰੂ ਜੀ ਦਾ ਪਰਿਵਾਰ ਵੀ ਇੱਥੇ ਹੀ ਆ ਗਿਆ। ਇਸ ਸਥਾਨ 'ਤੇ ਗੁਰੂ ਜੀ ਨੇ ਆਪਣੀ ਗ੍ਰਿਹਸਤ ਸੰਭਾਲੀ, ਖ਼ੁੱਦ ਖੇਤੀ-ਬਾੜੀ ਕੀਤੀ ਅਤੇ ਸਿੱਖੀ ਦੇ ਉਪਦੇਸ਼ ਦਿੱਤੇ। ਇਥੇ ਹੀ ਉਹਨਾਂ ਭਾਈ ਲਹਿਣਾ ਜੀ ਨੂੰ ਸਿੱਖਾਂ ਦਾ ਦੂਸਰਾ ਗੁਰੂ ਥਾਪ ਕੇ ਗੁਰੂ ਅੰਗਦ ਬਣਾਇਆ। ਭਾਈ ਲਹਿਣਾ ਜੀ ਨੇ ਛੇ ਸਾਲ ਤੱਕ ਕਰਤਾਰਪੁਰ ਰਹਿ ਕੇ ਗੁਰੂ ਜੀ ਦੀ ਸੇਵਾ ਕੀਤੀ।
ਰਾਜਾ ਚੁੰਨੀ ਲਾਲ ਹੈਦਰਾਬਾਦੀਏ ਦੁਆਰਾ ਇਸ ਸਥਾਨ ਦੀ ਸੇਵਾ ਕਰਾਉਣ ਤੋਂ ਬਾਅਦ ਸੰਨ 1827 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪਾਲਕੀ ਅਤੇ ਗੁੰਬਦ 'ਤੇ ਸੋਨਾ ਚੜਵਾਇਆ। ਕਰਤਾਰਪੁਰ ਸਾਹਿਬ ਦੀ ਮੌਜੂਦਾ ਇਮਾਰਤ ਲਾਲਾ ਸ਼ਾਮ ਦਾਸ ਨੇ ਸੰਨ 1911 ਵਿਚ ਬਣਵਾਈ ਸੀ। ਭਾਈ ਕਾਨ੍ਹ ਸਿੰਘ ਨਾਭਾ 'ਮਹਾਨਕੋਸ਼' ਦੇ ਸਫਾ 302 'ਤੇ ਨਗਰ ਦੇ ਨਿਰਮਾਣ ਦੇ ਸੰਬੰਧ ਵਿਚ ਇਸ ਪ੍ਰਕਾਰ ਲਿਖਦੇ ਹਨ : ''ਇਸ ਨਗਰ ਦੇ ਵਸਾਉਣ ਵਿਚ ਭਾਈ ਦੋਦਾ ਅਤੇ ਭਾਈ ਦੂਨੀ ਚੰਦ (ਕਰੋੜੀ ਮੱਲ) ਦਾ ਉੱਦਮ ਸ਼ਾਮਲ ਹੈ ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾ ਕੇ ਧਰਮਸ਼ਾਲਾ ਬਣਵਾਈ। ਬਾਅਦ ਵਿਚ ਕਰਤਾਰਪੁਰ ਨੂੰ ਚਿਰੋਕਣਾ ਰਾਵੀ ਨੇ ਆਪਣੇ ਵਿਚ ਲੀਨ ਕਰ ਲਿਆ।”
ਦਰਿਆ ਰਾਵੀ ਦੇ ਪੱਛਮੀ ਕਿਨਾਰੇ 'ਤੇ ਇਸ ਅਜੋਕੀ ਇਮਾਰਤ ਦਾ ਨਵ-ਨਿਰਮਾਣ ਬਾਅਦ ਵਿਚ ਮਹਾਰਾਜਾ ਪਟਿਆਲਾ ਸ. ਭੁਪਿੰਦਰ ਸਿੰਘ ਨੇ 1,35,000 ਰੁਪਏ ਖਰਚ ਕਰਕੇ ਕਰਵਾਇਆ। ਅਜੇ ਇਹ ਇਮਾਰਤ ਬਣ ਹੀ ਰਹੀ ਸੀ ਕਿ ਦੇਸ਼ ਦੀ ਵੰਡ ਦੇ ਕਾਰਨ ਉਸਾਰੀ ਵਿਚੇ ਹੀ ਰੋਕ ਦਿੱਤੀ ਗਈ। 3 ਜੂਨ 1947 ਨੂੰ ਹੋਏ ਐਲਾਨ ਮੁਤਾਬਿਕ ਜਦੋਂ ਗੁਰਦਾਸਪੁਰ ਦੀ ਹੱਦਬੰਦੀ ਕਰਨ ਵਾਲੇ ਅੰਗਰੇਜ਼ ਅਧਿਕਾਰੀ ਨੇ ਗੁਰਦਾਸਪੁਰ ਦੀ ਵੰਡ ਕੀਤੀ ਤਾਂ ਉਹ ਇਹ ਵੰਡ ਕਰਨ ਵਿਚ ਪੂਰੀ ਤਰ੍ਹਾਂ ਅਸਮਰਥ ਰਿਹਾ। ਪਹਿਲਾਂ ਤਾਂ ਉਸ ਨੇ ਪੂਰੇ ਦਾ ਪੂਰਾ ਗੁਰਦਾਸਪੁਰ ਜ਼ਿਲ੍ਹਾ ਹੀ ਪਾਕਿਸਤਾਨ ਵਿਚ ਪਾ ਦਿੱਤਾ, ਪਰ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਹੋਰਨਾਂ ਦੀਆਂ ਕੋਸ਼ਿਸ਼ਾਂ ਸਦਕਾ ਇਸ 'ਤੇ ਦੁਬਾਰਾ ਵਿਚਾਰ ਹੋਈ ਤਾਂ ਗੁਰਦਾਸਪੁਰ ਦੇ ਦੋ ਟੋਟੇ ਕੀਤੇ ਗਏ, ਇਕ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ ਅਤੇ ਇਕ ਹਿੰਦੁਸਤਾਨ ਵਿਚ ਰਹਿ ਗਿਆ। ਇਸ ਮੁੜ ਹੋਈ ਹੱਦਬੰਦੀ ਨਾਲ ਕਰਤਾਰਪੁਰ ਐਨ ਸਰਹੱਦ ਦੇ ਉਪਰ ਪਾਕਿਸਤਾਨ ਦੀ ਤਰਫ਼ ਆ ਗਿਆ।
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਜ਼ਿਲਾ ਗੁਰਦਾਸਪੁਰ, ਤਹਿਸੀਲ ਸ਼ਕਰਗੜ੍ਹ ਵਿਚ ਆਉਂਦਾ ਸੀ, ਹੁਣ ਮੌਜੂਦਾ ਸਮੇਂ ਲਾਹੌਰ-ਨਾਰੋਵਾਲ ਰੇਲਵੇ ਲਾਈਨ 'ਤੇ ਰਾਵੀ ਦਰਿਆ ਦੇ ਕੰਢੇ ਤਹਿਸੀਲ ਨਾਰੋਵਾਲ ਵਿਚ ਸਥਿਤ ਹੈ। ਇਹ ਬਟਾਲੇ ਤੋਂ 36 ਕਿਲੋਮੀਟਰ ਅਤੇ ਡੇਰਾ ਬਾਬਾ ਨਾਨਕ ਸਰਹਦ ਤੋਂ ਸਿਰਫ਼ 3 ਕਿਲੋਮੀਟਰ ਪਾਕਿਸਤਾਨ ਅੰਦਰ ਰਾਵੀ ਦੇ ਐਨ ਪਰਲੇ ਕਿਨਾਰੇ 'ਤੇ ਸਥਿਤ ਹੈ।
ਕਰੋੜਾਂ ਦੀ ਸੰਖਿਆਂ ਵਿਚ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਸੰਨ 1947 ਤੋਂ ਬਾਅਦ ਰੋਜ਼ਾਨਾ ਦੀ ਅਰਦਾਸ ਵਿਚ ਸ਼ਾਮਲ 'ਪੰਥ ਤੋਂ ਵਿਛੋੜਿਆ ਗਿਆ, ਗੁਰਦੁਆਰਿਆਂ-ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਬਖ਼ਸ਼ਣ ਦੀ' ਗੁਰੂ ਮਹਾਰਾਜ ਪਾਸ ਫਰਿਆਦ ਕਰਦੇ ਆ ਰਹੇ ਹਨ, ਉਨ੍ਹਾਂ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਵਿਸ਼ੇਸ਼ ਸਥਾਨ ਹੈ।
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਆਟੇ ਵਿਚ ਨਮਕ ਦੇ ਬਰਾਬਰ ਜਿਹੜੀਆਂ ਸੰਗਤਾਂ ਵੱਡੀ ਭੱਜ-ਦੌੜ ਕਰਕੇ ਵਿਜ਼ਾ ਲਵਾਕੇ ਪਾਕਿਸਤਾਨ ਸਥਿਤ ਉਥੋਂ ਦੀ ਸਰਕਾਰ ਦੁਆਰਾ ਨਿਰਾਧਿਤ ਕੀਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਪੁੱਜਦੀਆਂ ਹਨ, ਉਨ੍ਹਾਂ ਨੂੰ ਲਾਹੌਰ ਤੋਂ ਸ੍ਰੀ ਕਰਤਾਰਪੁਰ ਸਾਹਿਬ (ਨਾਰੋਵਾਲ) ਤੱਕ ਜਾਣ ਲਈ ਕਰੀਬ 130-135 ਕਿਲੋਮੀਟਰ ਦਾ ਸਫ਼ਰ ਤਹਿ ਕਰਨਾ ਪੈਂਦਾ ਹੈ। ਸੜਕਾਂ ਦੀ ਹਾਲਤ ਕੁਝ ਜ਼ਿਆਦਾ ਤਸੱਲੀਬਖ਼ਸ਼ ਨਾ ਹੋਣ ਕਰਕੇ ਇਥੇ ਪਹੁੰਚਣ ਲਈ ਪੂਰਾ ਅੱਧਾ ਦਿਨ ਲੰਘ ਜਾਂਦਾ ਹੈ, ਉਪਰੋਂ ਇਹ ਸਰਹਦੀ ਇਲਾਕਾ ਅਤੇ ''ਨੋ ਮੇਨ ਜ਼ੋਨ” ਏਰੀਆ ਹੋਣ ਕਰਕੇ ਸੰਗਤਾਂ ਨੂੰ ਇਕ-ਅੱਧਾ ਘੰਟਾ ਰੁਕਣ ਤੋਂ ਬਾਅਦ ਵਾਪਸ ਪਰਤਣਾ ਪੈਂਦਾ ਹੈ। ਪਰ ਜੇਕਰ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਆਜ਼ਾਦ ਅਤੇ ਸਾਂਝਾ ਲਾਂਘਾ ਬਣ ਜਾਵੇ ਤਾਂ ਸੰਗਤਾਂ ਸਿਰਫ਼ ਇਕ-ਢੇਡ ਘੰਟੇ ਵਿਚ ਪੈਦਲ ਦਰਸ਼ਨ ਕਰਕੇ ਪਰਤ ਸਕਦੀਆਂ ਹਨ। ਇਸੇ ਕਾਰਨ ਸਿੱਖ ਸੰਗਤਾਂ ਦੋਹੇਂ ਪਾਸੇ ਦੀਆਂ ਸਰਕਾਰਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਿਨਾਂ ਪਾਸਪੋਰਟ-ਵਿਜ਼ਾ ਦੇ ਇਥੋਂ ਇਕ ਸਾਂਝਾ ਲਾਂਘਾ ਬਣਾਏ ਜਾਣ ਦੀ ਪੁਰਜ਼ੋਰ ਮੰਗ ਲੰਬੇ ਸਮੇਂ ਤੋਂ ਕਰਦੀਆਂ ਆ ਰਹੀਆਂ ਹਨ
ਇਹ ਆਜ਼ਾਦ ਤੇ ਸਾਂਝੇ ਲਾਂਘੇ ਦੀ ਲੰਬੇ ਸਮੇਂ ਤੋਂ ਉਠਦੀ ਆ ਰਹੀ ਮੰਗ ਹੁਣ ਇਕ ਅੰਤਰਰਾਸ਼ਟਰੀ ਤੇ ਸਿਆਸੀ ਮੁੱਦਾ ਬਣ ਚੁਕੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਪਹਿਲੀ ਵਾਰ ਸੰਨ 1999 'ਚ ਇਹ ਮੁੱਦਾ ਉਦੋਂ ਉਭਰਿਆ ਜਦੋਂ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ 'ਤੇ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਦੌਰੇ 'ਤੇ ਗਏ। ਨਵੰਬਰ 2000 ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਦਿਹਾੜੇ 'ਤੇ ਲਾਹੌਰ 'ਚ ਹੋਏ ਸੈਮੀਨਾਰ 'ਚ ਐਲਾਨ ਕੀਤਾ ਕਿ ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਤਰਫੋਂ ਡੇਰਾ ਬਾਬਾ ਨਾਨਕ ਲਈ ਸਾਂਝਾ ਲਾਂਘਾ ਬਣਾਉਣ ਲਈ ਤਿਆਰ ਹੈ, ਪਰ ਇਹ ਕਾਰਜ ਭਾਰਤ ਸਰਕਾਰ ਵਲੋਂ ਹਾਂ-ਪੱਖੀ ਹੁੰਗਾਰਾ ਮਿਲਣ 'ਤੇ ਹੀ ਸੰਭਵ ਹੋ ਸਕੇਗਾ। ਸੰਨ 2001 ਵਿਚ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਜੈਤੋ ਦੇ ਮੋਰਚੇ 'ਚ ਸ਼ਹੀਦ ਹੋਣ ਵਾਲੇ ਬਾਬਾ ਸਤਨਾਮ ਸਿੰਘ ਦੇ ਪੋਤਰੇ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਨੇ 'ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ' ਕਾਇਮ ਕਰਕੇ ਇਸ ਮੁੱਦੇ ਨੂੰ ਵਿਸ਼ਾਲ ਪੱਧਰ 'ਤੇ ਉਭਾਰਿਆ, ਜਿਸ ਨੂੰ ਦੇਸ਼-ਵਿਦੇਸ਼ ਦੀ ਸੰਗਤਾਂ ਨੇ ਅਗਾਂਹ ਹੋ ਕੇ ਭਰਵਾ ਹੁੰਗਾਰਾ ਦਿੱਤਾ। ਇਸ ਤੋਂ ਬਾਅਦ ਇਸ ਕਾਰਜ ਨੂੰ ਨੇਪਰੇ ਚਾੜਣ ਲਈ ਕਰੀਬ ਅੱਧੀ ਦਰਜਨ ਸੰਸਥਾਵਾਂ ਹੋਂਦ ਵਿਚ ਆਈਆਂ, ਜੋ ਇਸ ਕਾਰਜ ਨੂੰ ਯਕੀਨੀ ਬਣਾਉਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀਆਂ ਹਨ। ਸੰਨ 2008 ਵਿਚ ਜਦੋਂ ਭਾਰਤ ਦੇ ਕੇਂਦਰੀ ਮੰਤਰੀ ਪ੍ਰਣਬ ਮੁਖਰਜੀ ਉਚੇਚੇ ਤੌਰ 'ਤੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘਾ ਸਥਲ 'ਤੇ ਪੁੱਜੇ ਤਾਂ ਉਨ੍ਹਾਂ ਸਿੱਖ ਸੰਗਤਾਂ ਨੂੰ ਵਿਸ਼ਵਾਸ ਦੁਆਇਆ ਕਿ 'ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝਾ ਲਾਂਘਾ' ਬਣਾਉਣ ਲਈ ਭਾਰਤ ਸਰਕਾਰ ਯਤਨਸ਼ੀਲ ਹੈ ਅਤੇ ਜਲਦੀ ਹੀ ਇਹ ਕਾਰਜ ਨੇਪਰੇ ਚਾੜ੍ਹ ਲਿਆ ਜਾਵੇਗਾ।
ਜਿੱਥੇ ਇਕ ਪਾਸੇ ਜੱਥੇਦਾਰ ਵਡਾਲਾ ਨੇ 'ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝਾ ਲਾਂਘਾ' ਦੀ ਕਾਮਯਾਬੀ ਲਈ ਡੇਰਾ ਬਾਬਾ ਨਾਨਕ ਤੋਂ ਹਰ ਮਹੀਨੇ ਮੱਸਿਆਂ 'ਤੇ ਅਰਦਾਸਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਉਥੇ ਹੀ ਯੂਨਾਈਟਿਡ ਸਿੱਖ ਮਿਸ਼ਨ ਅਤੇ ਤੇਰੀ ਸਿੱਖੀ ਸੰਸਥਾ ਆਦਿ ਸੰਸਥਾਵਾਂ ਵਲੋਂ ਵੀ ਪ੍ਰੈਕਟੀਕਲ ਰੂਪ ਵਿਚ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਕਾਰਵਾਈਆਂ ਕੀਤੀਆਂ ਗਈਆਂ ਹਨ।
ਯੂਨਾਈਟਿਡ ਸਿੱਖ ਮਿਸ਼ਨ ਵਲੋਂ ਨਾ ਸਿਰਫ਼ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਦਾ ਮੁਕੰਮਲ ਡਿਜ਼ਾਇਨ ਹੀ ਤਿਆਰ ਕੀਤਾ ਗਿਆ ਹੈ, ਸਗੋਂ ਉਹ ਇਸ 'ਤੇ ਆਉਣ ਵਾਲੇ ਖਰਚੇ 'ਚ ਵੀ ਪੂਰਾ-ਪੂਰਾ ਯੋਗਦਾਨ ਦੇਣ ਲਈ ਤਿਆਰ ਹੈ। ਉਧਰ ਤੇਰੀ ਸਿੱਖੀ ਸੰਸਥਾ ਦੇ ਨੁਮਾਇੰਦੇ ਅਮਰੀਕੀ ਕਾਂਗਰਸ ਦੇ ਮੈਂਬਰ ਜੈਰੀ ਮੈਕਨਰਨੇ ਦੀ ਮਾਰਫ਼ਤ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਪਾਸ ਵਾਈਟ ਹਾਊਸ ਵਿਚ ਇਹ ਸਾਰਾ ਮਾਮਲਾ ਰੱਖ ਚੁਕੇ ਹਨ। ਇਧਰ ਭਾਰਤ ਵਿਚ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡੇਰਾ ਬਾਬਾ ਨਾਨਕ ਵਿਖੇ ਸਰਹੱਦੀ ਚੌਂਕੀ ਦੇ ਪਾਸ ਗੁਰਮਤਿ ਰਵਾਇਤ ਅਨੁਸਾਰ ਕਰਤਾਰਪੁਰ ਸਾਹਿਬ ਲਈ ਸਵਾਗਤੀ ਗੇਟ ਦਾ ਨੀਂਹ-ਪੱਥਰ ਰੱਖਕੇ ਇਸ ਖੁੱਲ੍ਹਾ ਲਾਂਘਾ ਪ੍ਰੋਜੇਕਟ ਨੂੰ ਹੋਰ ਵੀ ਯਕੀਨੀ ਬਣਾ ਦਿੱਤਾ ਹੈ। ਦਿੱਲੀ ਕਮੇਟੀ ਦੇ ਸ. ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰਕਾਰ ਲਾਂਘਾ ਬਣਾਉਣ ਦੀ ਆਗਿਆ ਦੇ ਦਵੇ ਤਾਂ ਦੋ ਸਾਲਾਂ ਵਿਚ ਲਾਂਘਾ ਤਿਆਰ ਕਰ ਦਿੱਤਾ ਜਾਵੇਗਾ। ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਦਾ ਸੁਝਾਅ ਹੈ ਕਿ ਭਾਰਤ ਸਰਕਾਰ ਗੁਜਰਾਤ ਦਾ ਇਕ ਪਿੰਡ ਪਾਕਿਸਤਾਨ ਨੂੰ ਦੇ ਕੇ ਉਸ ਬਦਲੇ ਸ੍ਰੀ ਕਰਤਾਰਪੁਰ ਸਾਹਿਬ ਲੈ ਲਵੇ।
ਪਾਕਿਸਤਾਨ ਸਰਕਾਰ 'ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ' ਨੂੰ ਲੈ ਕੇ ਇਕ ਵਾਰ ਨਹੀਂ ਸਗੋਂ ਕਈ ਵਾਰ ਆਪਣੀ ਸਹਿਮਤੀ ਜ਼ਾਹਰ ਕਰ ਚੁਕੀ ਹੈ, ਇਧਰ ਭਾਰਤ ਸਰਕਾਰ ਵੀ ਲੰਬੇ ਅਰਸੇ ਤੋਂ ਇਸ ਲਾਂਘੇ ਲਈ ਹਾਂ-ਪੱਖੀ ਹੁੰਗਾਰਾ ਭਰਦੀ ਆ ਰਹੀ ਹੈ, ਪਰ ਵਿਚਾਰਨ ਵਾਲੀ ਅਤੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕਿਉਂ ਅਜੇ ਤੱਕ ਦੋਂਵੇ ਪਾਸੇ ਦੀਆਂ ਸਰਕਾਰਾਂ ਵਲੋਂ ਇਸ ਅਤਿ ਜ਼ਰੂਰੀ ਅਤੇ ਮਹਤਵਪੂਰਾਨ ਕਾਰਜ ਨੂੰ ਹਰੀ ਝੰਡੀ ਨਹੀਂ ਦਿੱਤੀ ਜਾ ਰਹੀ।
ਅਸਲ ਵਿਚ ਭਾਵੇਂ ਕਿ ਇਸ ਕਾਰਜ ਨੂੰ ਨੇਪਰੇ ਚਾੜਣ ਲਈ ਦੋਵੇਂ ਪਾਸੇ ਦੀਆਂ ਸਰਕਾਰਾਂ ਯਤਨਸ਼ੀਲ ਵਿਖਾਈ ਦੇ ਰਹੀਆਂ ਹਨ, ਪਰ ਕਿਤੇ ਨਾ ਕਿਤੇ ਦੋਵੇਂ ਪਾਸਿਓਂ ਕੂਟਨੀਤਕ ਨਜ਼ਰੀਆ ਸਪਸ਼ਟ ਨਾ ਹੋਣ ਕਰਕੇ ਇਸ ਲਾਂਘਾ ਪ੍ਰੋਜੈਕਟ ਦੀ ਯੋਜਨਾ ਕਾਮਯਾਬ ਨਹੀਂ ਹੋ ਰਹੀ ਹੈ। ਇਸ ਸੰਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਦੇ ਸੱਤਾਧਾਰੀਆਂ ਅਤੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਭਾਰਤ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਦੀ ਇਸ ਸਾਂਝੇ ਲਾਂਘੇ ਦੇ ਰੂਪ ਵਿਚ ਹੋ ਰਹੀ ਅਦਭੁਤ ਸ਼ੁਰੂਆਤ ਦੀ ਹਿਮਾਇਤ ਕਰਦਾ ਹੈ, ਪਰ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਵਲੋਂ ਲਗਾਤਾਰ ਭਾਰਤ ਵਿਰੋਧੀ ਹੁੰਦੀਆਂ ਆ ਰਹੀਆਂ ਅੱਤਵਾਦੀ ਕਾਰਵਾਈਆਂ ਦੇ ਕਾਰਨ ਜਦੋਂ ਤੱਕ ਪਾਕਿਸਤਾਨ ਸਰਕਾਰ ਵਲੋਂ ਭਾਰਤ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਇਹ ਵਿਸ਼ਵਾਸ ਨਹੀਂ ਦਵਾ ਦਿੱਤਾ ਜਾਂਦਾ ਕਿ ਪਾਕਿਸਤਾਨ ਇਸ ਸਾਂਝੇ ਲਾਂਘੇ ਨੂੰ ਮੂਲਵਾਦੀ, ਵੱਖਵਾਦੀ, ਦਹਿਸ਼ਤਵਾਦੀ, ਹਿੰਸਕ ਅਤੇ ਜਹਾਦੀ ਤੱਤਾਂ ਨੂੰ ਆਪਣੇ ਮਕਸਦ ਲਈ ਵਰਤੋਂ ਵਿਚ ਨਹੀਂ ਲਿਆਉਣ ਦਵੇਗਾ ਤਦ ਤੱਕ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕਦੀ। ਸਿਆਣਿਆਂ ਦਾ ਇਹ ਵੀ ਮੰਨਣਾ ਹੈ ਕਿ 'ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ' ਲਈ ਸਭ ਤੋਂ ਪਹਿਲਾਂ ਦੋਵੇਂ ਪਾਸੇ ਦੀਆਂ ਸਰਕਾਰਾਂ ਨੂੰ ਆਪਸ ਵਿਚ 'ਮੈਮੋਰੰਡਮ ਆਫ਼ ਅੰਡਰਸਟੈਡਿੰਗ' ਭਾਵ ਲਿਖਤੀ ਸਮਝੌਤਾ ਕਰਨਾ ਚਾਹੀਦਾ ਹੈ।
ਖੈਰ, ਗੁਰਦੁਆਰਾ ਕਰਤਾਰਪੁਰ ਸਾਹਿਬ, ਜਿਥੋਂ ਗੁਰੂ ਨਾਨਕ ਸਾਹਿਬ ਪੰਜ ਭੂਤਕ ਦੇਹ ਸਮੇਤ ਸੱਚਖੰਡ ਲਈ ਰਵਾਨਾ ਹੋਏ, ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਇਕ ਸਾਂਝਾ ਤੀਰਥ ਬਣ ਚੁੱਕਿਆ ਹੈ, ਪਰ ਇਹ ਅਸਥਾਨ ਪਾਕਿਸਤਾਨ ਵਿਚ ਰਹਿ ਜਾਣ ਕਰਕੇ ਲੱਖਾਂ ਦੀ ਸੰਖਿਆ ਵਿਚ ਭਾਰਤੀ ਸੰਗਤਾਂ ਇਸ ਪਵਿਤਰ ਅਸਥਾਨ ਦੇ ਦਰਸ਼ਨਾਂ ਤੋਂ ਅਜੇ ਤੱਕ ਵਾਂਝੀਆਂ ਹਨ। ਫ਼ਿਲਹਾਲ ਜਦੋਂ ਤੱਕ ਇਹ ਸਾਂਝਾ ਲਾਂਘਾ ਨਹੀਂ ਬਣ ਜਾਂਦਾ ਤਦ ਤੱਕ ਸੰਗਤਾਂ ਨੂੰ ਪੱਬਾਂ ਭਾਰ ਖੜ੍ਹੇ ਹੋ ਕੇ ਡੇਰਾ ਬਾਬਾ ਨਾਨਕ ਸਾਹਿਬ ਸੈਕਟਰ ਦੀ ਸਰਹਦੀ ਚੌਂਕੀ 'ਤੇ ਬਣਾਏ ਗਏ 'ਦਰਸ਼ਨ ਸਥਲ' ਦੇ ਮੁਕਾਮ ਤੋਂ ਹੀ ਦੂਰਬੀਨਾਂ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਹੋਣਗੇ।

Ph : 9356127771, 7837849764